ਕੁਦਰਤੀ ਇਲਾਜ ਕੇਂਦਰ

ਕੁਦਰਤੀ ਇਲਾਜ ਕੇਂਦਰ
(Natural healing centre)

ਮਨੁੱਖ ਜਦੋਂ ਜੰਗਲਾਂ ਵਿੱਚ ਰਹਿੰਦਾਂ ਸੀ ਤਾਂ ਉਹ ਕਦੇ ਬਿਮਾਰ ਨਹੀ ਹੁੰਦਾ ਸੀ । ਕਿਸੇ ਵੀ ਕਾਰਨ ਸੱਟ ਲੱਗ ਜਾਣ ਦੀ ਸੂਰਤ ਵਿੱਚ ਸਿਹਤਮੰਦ ਭੋਜਨ , ਆਰਾਮ ਅਤੇ ਕੁਦਰਤੀ ਜੀਵਨ ਸ਼ੈਲੀ , ਇਹਨਾਂ ਤਿਨਾਂ ਦੀ ਹੋਦ ਵਿੱਚ ਮਨੁੱਖ ਦੀ ਰੋਗ ਪ੍ਰਤੀ ਰੋਧਕ ਸ਼ਕਤੀ ਪੂਰਾ ਕੰਮ ਕਰਦੀ ਸੀ ਅਤੇ ਮਨੁੱਖ ਦਾ ਸਰੀਰ ਅਪਣੇ ਆਪ ਠੀਕ ਹੋ ਜਾਂਦਾ ਸੀ । ਸੋਹਨਗੜ੍ਹ ਫਾਰਮਵਰਸਿੱਟੀ ਵਿਖੇ ਕੁਦਰਤੀ ਇਲਾਜ ਕੇਂਦਰ ਦੀ ਵਿਵਸਥਾ ਕੀਤੀ ਗਈ ਹੈ। ਜਿਥੇ ਅਸੀ ਤੁਹਾਨੂੰ ਕੁਦਰਤ ਦੀ ਗੋਦ , ਕੁਦਰਤੀ ਜੀਵਨਸੈਲੀ ਅਤੇ ਸਿਹਤਮੰਦ ਭੋਜਨ ਉਪਲਬਧ ਕਰਵਾਉਂਦੇ ਹਾਂ । ਜਦੋ ਕੋਈ ਬਿਮਾਰ ਵਿਅਕਤੀ ਫਾਰਮ ਤੇ ਰਹਿ ਕੇ ਆਰਾਮ ਕਰੇਗਾ ਤਾਂ ਉਸ ਦੀ ਰੋਗ ਪ੍ਰਤੀਰੋਧਕ ਸਕਤੀ ਵਧੇਗੀ ਅਤੇ ਉਸ ਦਾ ਸਰੀਰ ਅਪਣੇ ਆਪ ਬਿਮਾਰੀ ਵਿਚੋ ਬਾਹਰ ਆ ਜਾਵੇਗਾ । ਮਿੱਟੀ ਦੇ ਬਰਤਨਾਂ ਵਿੱਚ ਪੱਕਿਆ ਖਾਣਾ ਖਾ ਕੇ , ਮਿੱਟੀ ਉੱਪਰ ਨੰਗੇ ਪੈਰੀ ਪੈਦਲ ਤੁਰ ਕੇ , ਮਿੱਟੀ ਦੇ ਬਣੇ ਕੱਚੇ ਮਕਾਨਾਂ ਵਿੱਚ ਰਹਿ ਕੇ ਤੁਸੀ ਅਪਣੀ ਆਤਮਾਂ ਨੂੰ ਮਿੱਟੀ ਨਾਲ ਜੋੜ ਪਾਓਗੇ ( Connect your soul with soil)

ਮਿੱਟੀ, ਭੋਜਨ ਅਤੇ ਸਿਹਤ ਨੂੰ ਅਲੱਗ ਅਲੱਗ ਨਹੀ ਕੀਤਾ ਜਾ ਸਕਦਾ । ਸਾਡੀ ਸਿਹਤ ਵੈਸੀ ਹੀ ਹੋਵੇਗੀ ਜੈਸਾ ਅਸੀ ਭੋਜਨ ਖਾਵਾਂਗੇ । ਭੋਜਨ ਵੈਸਾ ਹੀ ਹੋਵੇਗਾ ਜੈਸੀ ਮਿੱਟੀ ਦੀ ਸਿਹਤ ਹੋਵੇਗੀ । ਬਿਮਾਰ ਮਿੱਟੀ ਵਿੱਚ ਉਗਿਆ ਹੋਇਆ ਭੋਜਨ ਤੁਹਾਨੂੰ ਕਦੇ ਵੀ ਤੰਦਰੁਸਤੀ ਨਹੀ ਦੇ ਸਕਦਾ । ਰਸਾਇਣਿਕ ਖੇਤੀ ਦੌਰਾਨ ਪਿਛਲੇ ਪੰਜਾਹ ਸਾਲਾਂ ਵਿੱਚ ਵਰਤੇ ਗਏ ਰਸਾਇਣਿਕ ਖਾਦਾਂ ਅਤੇ ਜਹਿਰਾਂ ਨੇ ਮਿੱਟੀ ਨੂੰ ਵੀ ਬਿਮਾਰ ਅਤੇ ਜਹਿਰੀਲੀ ਬਣਾ ਦਿੱਤਾ । ਸੋਹਨਗੜ੍ਹ ਫਾਰਮਵਰਸਿੱਟੀ ਵਿੱਖੇ ਅਸੀ ਪਿਛਲੇ 11 ਸਾਲਾਂ ਤੋ ਮਿੱਟੀ ਨੂੰ ਤੰਦਰੁਸਤ ਕਰਨ ਤੇ ਕੰਮ ਕਰ ਰਹੇ ਹਾਂ । ਇਸ ਤੰਦਰੁਸਤ ਮਿੱਟੀ ਵਿੱਚ ਉਗਿਆ ਭੋਜਨ ਉਪਲਬਧ ਕਰਾਉਣਾਂ ਹੀ ਸਾਡੀ ਸਭ ਤੋ ਵੱਡੀ ਤਾਕਤ ਹੈ । ਫਾਰਮ ਉੱਪਰ 35 ਤੋ ਉੱਪਰ ਪ੍ਰਕਾਰ ਦੇ ਫਲਦਾਰ ਰੁੱਖਾਂ ਤੋ ਇਲਾਵਾ ਅਨਾਜ, ਦਾਲਾਂ , ਸਬਜੀਆਂ ਅਤੇ ਮਸਾਲਿਆਂ ਵਾਲੀਆਂ 50 ਤੋ ਉੱਪਰ ਕਿਸਮਾਂ ਦੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਦੀ ਹੈ । ਦੇਸੀ ਸਾਹੀਵਾਲ ਗਾਵਾਂ ਦਾ ਦੁੱਧ ਘਿਓ ਲੱਸੀ ਦਹੀ ਮਰੀਜਾਂ ਨੂੰ ਦਿੱਤਾ ਜਾਂਦਾ ਹੈ । ਸੈਂਟਰ ਵਿੱਚ ਦਾਖਲ ਮਰੀਜਾਂ ਨੂੰ 95 ਪ੍ਰਤੀਸ਼ਤ ਭੋਜਨ ਫਾਰਮ ਤੇ ਹੀ ਉਗਾਇਆ ਜਾਦਾਂ ਹੈ । ਇਸ ਭੋਜਨ ਨੂੰ ਪਕਾਇਆ ਵੀ ਧੀਮੀ ਅੱਗ ਉੱਪਰ ਮਿੱਟੀ ਦੇ ਬਰਤਨਾਂ ਵਿੱਚ ਕੁਦਰਤੀ ਤਰੀਕਿਆਂ ਨਾਲ ਜਾਂਦਾ ਹੈ ।

ਮਨੁੱਖੀ ਸਭਿਅਤਾ ਦੇ ਸਫਰ ਨੂੰ ਜੇਕਰ ਇੱਕ ਲਾਇਨ ਵਿੱਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਇਹ ਸਮੂਹਇਕਤਾ ਤੋ ਇਕੱਲਤਾ ਵੱਲ ਦਾ ਸਫਰ ਹੈ । ਜਦੋ ਮਨੁੱਖ ਜੰਗਲਾਂ ਵਿੱਚ ਰਹਿੰਦਾਂ ਸੀ ਤਾਂ ਉਥੇ ਸਹਿਹੋਂਦ ਸੀ । ਜਿਉ ਜਿਉ ਮਨੁੱਖ ਦਾ ਵਿਕਾਸ ਹੁੰਦਾ ਗਿਆ ਇਹ ਇਕੱਲਤਾ ਵੱਲ ਨੂੰ ਵਧਦਾ ਗਿਆ । ਇਸ ਇਕੱਲਤਾ ਨੇ ਇਸ ਦੀ ਮਾਨਸਿਕ ਸਿਹਤ ਤੇ ਬਹੁਤ ਬੁਰਾ ਅਸਰ ਪਾਇਆ । ਸੋਹਨਗੜ ਫਾਰਮਵਰਸਿੱਟੀ ਵਿਖੇ ਅਸੀ ਉਹ ਜੰਗਲ ਵਰਗੀ ਸਹਿਹੋਂਦ ਪ੍ਰਦਾਨ ਕਰਨ ਦੀ ਕੋਸ਼ਿਸ ਕੀਤੀ ਹੈ ਜਿਸ ਵਿੱਚ ਵਨਸਪਤੀ ਅਤੇ ਜੀਵਾਂ ਦੀ ਜੈਵ ਵਿਭਿਨਤਾ ਤੇ ਬਹੁਤ ਧਿਆਨ ਰੱਖਿਆ ਗਿਆ ਹੈ । ਮਾਨਸਿਕ ਤੌਰ ਤੇ ਕਮਜੋਰ ਮਰੀਜਾਂ ਲਈ ਇਹ ਸਹਿਹੋਂਦ ਦਵਾਈਆਂ ਤੋ ਵੀ ਜਿਆਦਾ ਅਸਰ ਕਰਦੀ ਹੈ ।

ਸੈਂਟਰ ਵਿੱਚ ਅਸੀ ਕੋਈ ਦਵਾਈ ਜਾਂ ਥਰੈਪੀ ਨਹੀ ਦਿੰਦੇ । ਮਰੀਜ ਜੋ ਵੀ ਇਲਾਜ ਅਤੇ ਦਵਾਈਆਂ ਲੈ ਰਿਹਾ ਹੈ ਉਸ ਨੂੰ ਜਾਰੀ ਰੱਖ ਸਕਦਾ ਹੈ । ਸਾਡਾ ਭੋਜਨ ਹੀ ਸਾਡੀ ਦਵਾਈ ਹੈ । ਕੁਦਰਤੀ ਇਲਾਜ ਪ੍ਰਣਾਲੀ ਵਿੱਚ ਮੁਹਾਰਤ ਰੱਖਣ ਵਾਲੇ ਡਾਕਟਰ ਮਰੀਜਾਂ ਨੂੰ ਡਾਈਟ ਪਲੈਨ ਬਨਾ ਕੇ ਦੇਣਗੇ ਅਤੇ ਹਫਤੇ ਵਿੱਚ ਇੱਕ ਦਿਨ ਮਰੀਜਾਂ ਨੂੰ ਚੈਕ ਕਰਨਗੇ । ਮਰੀਜ ਨੂੰ ਅਪਣੀ ਸਰੀਰਕ ਦੇਖਭਾਲ ਖੁੱਦ ਕਰਨੀ ਹੋਵੇਗੀ ਅਤੇ ਅਪਣੀ ਜਰੂਰਤ ਮੁਤਾਬਕ ਉਹ ਅਪਣਾ ਸਹਾਇਕ ਵੀ ਨਾਲ ਲਿਆ ਸਕਦਾ ਹੈ ।

ਸੈਂਟਰ ਵਿੱਚ ਦਾਖਲ ਹੋਣ ਲਈ ਪੈਕੇਜ ਇਸ ਪ੍ਰਕਾਰ ਹਨ ।

ਸਮਾਂ ਮਰੀਜ ਸਮੇਤ ਸਹਾਇਕ
1 ਇੱਕ ਹਫਤਾ 15 ਹਜਾਰ 25 ਹਜਾਰ
2 ਇੱਕ ਪੰਦਰਵਾੜਾ 30 ਹਜਾਰ 50 ਹਜਾਰ
3 ਇੱਕ ਮਹੀਨਾ 50 ਹਜਾਰ 80 ਹਜਾਰ

ਕੁਦਰਤੀ ਇਲਾਜ ਕੇਂਦਰ ਤਹਿਤ ਫਾਰਮ ਤੇ ਰੁਕਣ ਲਈ ਸ਼ਰਤਾਂ

  • ਮੋਬਾਇਲ ਵਰਤਣ ਦੀ ਆਗਿਆ ਦਿਨ ਵਿਚ ਇੱਕ ਘੰਟੇ ਲਈ ਮਿਲੇਗੀ
  • ਬਾਹਰ ਦਾ ਖਾਣਾ ਖਾਣ ਦੀ ਆਗਿਆ ਨਹੀ ਹੋਵੇਗੀ
  • ਆਰ ਓ ਜਾਂ ਫਰਿਜ ਦਾ ਪਾਣੀ ਨਹੀ ਮਿਲੇਗਾ ਨਲਕੇ ਦਾ ਪਾਣੀ ਮਿਲੇਗਾ
  • ਬਾਹਰ ਦਾ ਸਾਬਣ ਤੇਲ ਪੇਸਟ ਵਰਤਣ ਦੀ ਮਨਾਹੀ ਹੋਵੇਗੀ
  • ਸੈਂਟਰ ਵਿੱਚ ਟੈਲੀਵਿਯਨ ਦੇਖਣ ਲਈ ਨਹੀ ਮਿਲੇਗਾ ।

ਕੁਦਰਤੀ ਇਲਾਜ ਕੇਂਦਰ ਬਾਬਤ ਵਧੇਰੇ ਜਾਣਕਾਰੀ ਲੈਣ ਲਈ ਅਤੇ ਬੁਕਿੰਗ ਲਈ ਫਾਰਮ ਮੇਨੇਜਰ ਨਾਲ 9814072072 ਤੇ ਸੰਪਰਕ ਕਰੋ ।