ਮੁਲਾਕਾਤ ਲਈ ਸਮਾਂ

ਫਾਰਮ ਦੇਖਣ ਲਈ ਸਮਾਂ ਲੈਣਾਂ



ਫਾਰਮ ਹਰ ਰੋਜ ਖੁੱਲਾ ਰਹਿੰਦਾਂ ਹੈ ਪਰ ਫਾਰਮ ਦੇਖਣ ਲਈ ਐਤਵਾਰ ਦਾ ਦਿਨ ਸੁਭਾ 6 ਵਜੇ ਤੋਂ ਸ਼ਾਮ 6 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ । ਇਸ ਦਿਨ ਫਾਰਮ ਦੇਖਣ ਦੀ ਕੋਈ ਫੀਸ ਨਹੀਂ ਹੈ ਐਤਵਾਰ ਤੋਂ ਬਿਨਾਂ ਬਾਕੀ ਦਿਨ ਫਾਰਮ ਦੇਖਣ ਲਈ ਪ੍ਰਤੀ ਵਿਅਕਤੀ ਸੌ ਰੁਪਏ ਅਦਾ ਕਰਨਾ ਪਵੇਗਾ । ਗਰੁੱਪ ਵਿੱਚ ਆਉਣ ਵਾਲਿਆਂ ਨੂੰ ਪਹਿਲਾਂ ਤੋ ਬੁਕਿੰਗ ਕਰਵਾਉਣੀ ਜਰੂਰੀ ਹੈ ।

ਗਰੁੱਪ ਪੈਕੇਜ ( ਘੱਟੋ ਘੱਟ 15 ਲੋਕ )

  1. ਗਾਈਡਡ ਫਾਰਮ ਟੂਰ ਸਮੇਤ ਚਾਹ ਦਾ ਕੱਪ 100 ਰੁ
  2. ਗਾਈਡਡ ਫਾਰਮ ਟੂਰ ਸਮੇਤ ਦੁਪਹਿਰ ਦਾ ਭੋਜਨ 300 ਰੁ

ਬੁਕਿੰਗ ਕਰਵਾਉਣ ਲਈ ਇਸ ਫਾਰਮ ਨੂੰ ਭਰੋ

ਫਾਰਮ ਭਰਨ ਦੇ 24 ਘੰਟਿਆਂ ਦੌਰਾਨ ਤੁਹਾਨੂੰ ਸਮੇਂ ਦੀ ਉੱਪਲਬਧਤਾ ਬਾਬਤ ਵਟਸਐਪ ਮੈਸੇਜ ਮਿਲਣ ਉੱਪਰੰਤ ਵਿਜਿਟ ਲਈ ਬਣਦੀ ਪੂਰੀ ਰਾਸ਼ੀ ਇਸ QR code ਰਾਹੀਂ ਜਮ੍ਹਾ ਕਰਵਾ ਕਿ ਇਸ ਦੀ ਰਸੀਦ ਦੀ ਫੋਟੋ ਫੋਨ ਨੰਬਰ 9814072072 ਤੇ ਵਟਸਐਪ ਰਾਹੀਂ ਭੇਜੀ ਜਾਵੇ । ਰਜਿਸਟ੍ਰੇਸ਼ਨ ਹੋਣ ਦੀ ਪੁਸ਼ਟੀ ਤੁਹਾਨੂੰ ਵਟਸਐਪ ਮੈਸੇਜ ਰਾਹੀਂ ਪ੍ਰਾਪਤ ਹੋਵੇਗੀ ।


ਕਮਲਜੀਤ ਸਿੰਘ ਹੇਅਰ ਨੂੰ ਮਿਲਣ ਲਈ ਸਮਾਂ ਲੈਣਾਂ

ਸੋਹਨਗ੍ਹੜ ਫਾਰਮਵਰਸਿਟੀ ਦੇ ਸੰਸਥਾਪਕ ਕਮਲਜੀਤ ਸਿੰਘ ਹੇਅਰ ਪਿਛਲੇ 11 ਸਾਲਾਂ ਤੋ ਜਹਿਰ ਮੁਕਤ ਖੇਤੀ ਤੇ ਕੰਮ ਕਰ ਰਹੇ ਹਨ । ਅਪਣੇ ਇਸ ਸਫਰ ਦੌਰਾਨ ਉਹ ਕਾਫੀ ਲੋਕਾਂ ਨੂੰ ਟਿਕਾਊ ਖੇਤੀ ਦੀ ਟ੍ਰੇਨਿੰਗ ਦੇ ਚੁੱਕੇ ਹਨ ਅਤੇ ਕਾਫੀ ਫਾਰਮ ਡਿਜਾਇਨ ਕਰ ਚੁੱਕੇ ਹਨ । ਸਿਰਫ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਲੋਕ ਉਹਨਾਂ ਨੂੰ ਅਪਣਾ ਫਾਰਮ ਡਿਜ਼ਾਈਨ ਕਰਵਾਉਣ ਲਈ ਲੈਕੇ ਜਾਂਦੇ ਹਨ । ਪੰਜਾਬ ਦੇ ਇਹਨਾਂ ਪ੍ਰਮੁੱਖ ਫਾਰਮਾਂ ਨੂੰ ਕਮਲਜੀਤ ਸਿੰਘ ਹੇਅਰ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ।

1. ਗਰੇਵਾਲ ਫਾਰਮ ਸਹਿਣਾ ਬਰਨਾਲਾ

2. ਗਿਲਪੱਤੀ ਕੁਦਰਤੀ ਫਾਰਮ ਬਠਿੰਡਾ

3. ਲੁਹਾਰਾ ਫਾਰਮ ਮੋਗਾ

4. ਰੇਨਫੌਰਰਿਸਟ ਫਾਰਮ ਮਲੇਰਕੋਟਲਾ

5. ਪੰਧੇਰ ਨੈਚੁਰਲ ਫਾਰਮ ਗੁਰਦਾਸਪੁਰ

6. ਤਲਵੰਡੀ ਫਰੀਦਕੋਟ

7. ਪੰਚਕੁੱਲਾ

8. ਬਾਗੀ ਫਾਰਮ ਹਾਊਸ ਸੰਗਰੂਰ

ਖੇਤਾਂ ਵਿੱਚ ਰੁੱਖ ਲਗਾਉਣ ਦੀ ਵਿਉਂਤਬੰਦੀ ਲੈਣ ਲਈ ਵੀ ਕਾਫੀ ਲੋਕ ਫਾਰਮ ਤੇ ਵਿਜਿਟ ਕਰਦੇ ਹਨ । ਐਤਵਾਰ ਦਾ ਪੂਰਾ ਦਿਨ ਉਹ ਬਾਹਰੋਂ ਆਏ ਲੋਕਾਂ ਨੂੰ ਮਿਲਦੇ ਹਨ ਅਤੇ ਇਸ ਦੀ ਕੋਈ ਫੀਸ ਨਹੀਂ ਹੈ । ਐਤਵਾਰ ਤੋਂ ਬਿਨ੍ਹਾਂ ਬਾਕੀ ਦਿਨ ਉਹਨਾਂ ਨੂੰ ਮਿਲਣ ਲਈ ਪਹਿਲਾਂ ਤੋ ਸਮਾਂ ਲੈਣਾ ਲਾਜ਼ਮੀ ਹੈ । ਸਮਾਂ ਲੈਣ ਲਈ ਹੇਠਾਂ ਦਿੱਤਾ ਫਾਰਮ ਭਰਿਆ ਜਾਵੇ । ਫਾਰਮ ਤੇ ਮਿਲਣ ਦੀ ਫੀਸ 500 ਰੁ ਪ੍ਰਤੀ ਘੰਟਾ ਹੈ ।

ਅਪਣੇ ਫਾਰਮ ਤੇ ਲਿਜਾ ਕੇ ਰਾਇ ਲੈਣ ਲਈ ਜਾਂ ਲੈਕਚਰ ਕਰਵਾਉਣ ਲਈ ਹੇਠਾਂ ਦਿੱਤਾ ਫਾਰਮ ਭਰ ਕਿ ਸਮਾਂ ਲਿਆ ਜਾ ਸਕਦਾ ਹੈ । ਫਾਰਮ ਤੋਂ ਬਾਹਰ ਲੈ ਕਿ ਜਾਣ ਦੀ ਫੀਸ 5000 ਰੁ ਹੈ । ਆਉਣ ਜਾਣ ਦਾ ਕਿਰਾਇਆ ਅਲੱਗ ਤੋਂ ਅਦਾ ਕਰਨਾ ਹੋਵੇਗਾ

ਬੁਕਿੰਗ ਕਰਵਾਉਣ ਲਈ ਇਸ ਫਾਰਮ ਨੂੰ ਭਰੋ

ਫਾਰਮ ਭਰਨ ਦੇ 24 ਘੰਟਿਆਂ ਦੌਰਾਨ ਤੁਹਾਨੂੰ ਸਮੇਂ ਦੀ ਉਪਲਬਤਾ ਬਾਰੇ ਵਟਸਐਪ ਮੈਸੇਜ ਰਾਹੀਂ ਸੂਚਨਾ ਮਿਲਣ ਉਪਰੰਤ ਦਿੱਤੇ ਹੋਏ QR Code ਰਾਹੀਂ ਰਾਸ਼ੀ ਜਮਾਂ ਕਰਵਾਉਣ ਤੋਂ ਬਾਅਦ ਤੁਹਾਡੀ ਮੁਲਾਕਾਤ ਲਈ ਸਮਾਂ ਤਹਿ ਹੋ ਜਾਵੇਗਾ ਅਤੇ ਤੁਹਾਨੂੰ ਵਟਸਐਪ ਮੈਸੇਜ ਰਾਹੀਂ ਸੂਚਿਤ ਕੀਤਾ ਜਾਵੇਗਾ ।

[calendly url="https://calendly.com/therapist-haven/30-min-meeting"]