ਫਾਰਮ ਸਟੇਅ (Farm stay)
ਟਿਕਾਊ ਖੇਤੀ ਨੂੰ ਸਮਝਣ ਲਈ , ਕੁਦਰਤ ਦੀ ਗੋਦ ਦਾ ਆਨੰਦ ਮਾਨਣ ਲਈ , ਜਹਿਰ ਮੁਕਤ ਭੋਜਨ ਦੀ ਖੁਸਬੂ ਅਤੇ ਸੁਆਦ ਮਾਨਣ ਲਈ ਜਾਂ ਦੌੜ ਭੱਜ ਵਾਲੀ ਜੀਵਨ ਸੈਲੀ ਤੋਂ ਅੱਕ ਕੇ ਕਿਸੇ ਸਾਂਤ ਜਗਾ ਦੀ ਤਲਾਸ ਵਿੱਚ ਹੋ ਤਾਂ ਫਾਰਮ ਉੱਪਰ ਰਾਤ ਰੁੱਕਣ ਦੀ ਵਿਵਸਥਾ ਕੀਤੀ ਗਈ ਹੈ । ਫਾਰਮ ਸਟੇਅ ਦੀਆਂ ਅਲੱਗ ਅਲੱਗ ਕੈਟਾਗਿਰੀਆਂ ਬਣਾਈਆਂ ਗਈਆਂ ਹਨ । ਸਾਰੀਆਂ ਕੈਟਾਗਿਰੀਆਂ ਤਹਿਤ ਰਾਤ ਰੁਕਣ ਲਈ ਐਡਵਾਂਸ ਬੁਕਿੰਗ ਜਰੂਰੀ ਹੈ । ਬਿਨਾਂ ਬੁਕਿੰਗ ਕਰਵਾਏ ਮੌਕੇ ਤੇ ਰਿਹਾਇਸ਼ ਨਹੀ ਮਿਲੇਗੀ ।

ਕੈਪਿੰਗ)
(Camping)
ਕੁਦਰਤ ਦੀ ਗੋਦ ਵਿੱਚ ਟੈਂਟ ਲਗਾ ਕਿ ਸੌਣ ਦਾ ਵੱਖਰਾ ਹੀ ਮਜ਼ਾ ਹੈ ਅਤੇ ਜੰਗਲ ਵਿੱਚ ਰਾਤ ਗੁਜਾਰਨ ਦੀ ਫੀਲਿੰਗ ਆਉਂਦੀ ਹੈ ।ਇਸ ਕੈਟਾਗਿਰੀ ਤਹਿਤ ਰਾਤ ਰੁਕਣ ਲਈ ਟੈਂਟ ਮੁਹੱਈਆ ਕਰਵਾਇਆ ਜਾਂਦਾ ਹੈ । ਪ੍ਰਤੀ ਵਿਅਕਤੀ 500 ਰੁਪਏ ਚਾਰਜ ਕੀਤਾ ਜਾਂਦਾ ਹੈ । ਭੋਜਨ ਲਈ 300 ਰੁਪਏ ਪ੍ਰਤੀ ਭੋਜਨ ਅਲੱਗ ਤੋ ਅਦਾ ਕਰਨਾ ਪੈਂਦਾ ਹੈ ।
ਵੂਫਿੰਗ
(Wwoofing)
ਇਸ ਕੈਟਾਗਿਰੀ ਤਹਿਤ ਕੋਈ ਵੀ ਟ੍ਰੇਨੀ ਖੇਤੀ ਸਿੱਖਣ ਦੀ ਮਨਸ਼ਾ ਨਾਲ ਫਾਰਮ ਤੇ ਰੁਕ ਸਕਦਾ ਹੈ । ਉਸ ਤੋ ਕੋਈ ਪੈਸਾ ਨਹੀ ਲਿਆ ਜਾਵੇਗਾ । ਫਾਰਮ ਵੱਲੋ ਟ੍ਰੇਨੀ ਨੂੰ ਰਹਿਣ ਲਈ ਬੇਸਿਕ ਰਿਹਾਇਸ਼ ਅਤੇ ਖਾਣਾ ਉਪਲਬਧ ਕਰਵਾਇਆ ਜਾਵੇਗਾ ਬਦਲੇ ਵਿੱਚ ਟ੍ਰੇਨੀ 6 ਘੰਟੇ ਫਾਰਮ ਤੇ ਖੇਤੀਬਾੜੀ ਦਾ ਕੰਮ ਕਰੇਗਾ । ਟ੍ਰੇਨੀ ਤੋ ਪੰਜ ਹਜਾਰ ਰੁਪਏ ਰੀਫੰਡਏਬਲ ਸਿਕਊਰਟੀ ਲਈ ਜਾਵੇਗੀ । ਟ੍ਰੇਨੀ ਨੂੰ ਲਗਾਤਾਰ ਇੱਕ ਮਹੀਨਾਂ ਫਾਰਮ ਤੇ ਰਹਿਣਾ ਪਵੇਗਾ ਜੇਕਰ ਟ੍ਰੇਨੀ ਪਹਿਲਾਂ ਚਲਾ ਜਾਦਾਂ ਹੈ ਤਾ ਸਿਕਊਰਟੀ ਜਬਤ ਹੋ ਜਾਵੇਗੀ ।


ਸਧਾਰਨ ਰਿਹਾਇਸ਼
(Basic Accommodation)
ਇਸ ਕੈਟਾਗਿਰੀ ਤਹਿਤ ਰਾਤ ਰੁਕਣ ਲਈ 30 ਲੋਕਾਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ । 1500 ਸਕੇਅਰ ਫੁੱਟ ਦੀ ਸਾਫ ਸੁਥਰੀ ਡੌਰਮੈਟਰੀ ਵਿੱਚ ਬਿਸਤਰੇ ਮੁਹੱਈਆ ਕਰਵਾਏ ਜਾਂਦੇ ਹਨ । ਘਰ ਦਾ ਬਣਿਆ ਰਾਤ ਦਾ ਖਾਣਾ ਅਤੇ ਨਾਸ਼ਤੇ ਸਮੇਤ ਪ੍ਰਤੀ ਵਿਅਕਤੀ ਇੱਕ ਹਜਾਰ ਰੁਪਏ ਚਾਰਜ ਕੀਤਾ ਜਾਂਦਾ ਹੈ ।ਨਹਾਉਣ ਲਈ ਗਰਮ ਪਾਣੀ ਦੀ ਵਿਵਸਥਾ ਸਾਮਲ ਹੈ ।
ਅਰਾਮਦਾਇਕ ਰਿਹਾਇਸ਼
(Comfortable Accommodation)
ਇਸ ਕੈਟਾਗਿਰੀ ਤਹਿਤ 6 ਲੋਕਾਂ ਦੇ ਰਹਿਣ ਦੀ ਵਿਵਸਥਾ ਹੈ । ਮਿੱਟੀ ਦੇ ਬਣੇ ਹੋਏ ਤਿੰਨ ਕਮਰੇ ਉਪਲਬਧ ਹਨ । ਘਰ ਦਾ ਬਣਿਆ ਹੋਇਆ ਖਾਣਾ ਤਿੰਨ ਟਾਇਮ , ਵਖਰੇ ਟੋਇਲਿਟ ਅਤੇ ਬਾਥਰੂਮ ਤੋ ਇਲਾਵਾ ਗਰਮ ਪਾਣੀ ਦੀ ਸੁਵਿਧਾ ਸ਼ਾਮਲ ਹੈ । ਪ੍ਰਤੀ ਵਿਅਕਤੀ ਕਿਰਾਇਆ ਦੋ ਹਜਾਰ ਰੁਪਏ ਹੈ ।


ਸੁਵਿਦਾਜਨਕ ਰਿਹਾਇਸ਼
(Luxury Accommodation)
ਇਸ ਕੈਟਾਗਿਰੀ ਤਹਿਤ 4 ਲੋਕਾਂ ਦੇ ਰਹਿਣ ਦੀ ਵਿਵਸਥਾ ਹੈ । ਦੋ ਏ ਸੀ ਕਮਰੇ ਉਪਲਬਧ ਹਨ । ਘਰ ਦਾ ਬਣਿਆ ਹੋਇਆ ਖਾਣਾ ਤਿੰਨ ਟਾਇਮ , ਅਟੈਚਡ ਟੋਇਲਿਟ ਤੋ ਇਲਾਵਾ ਫਾਰਮ ਤੇ ਤਿਆਰ ਕੋਈ ਵੀ ਫਲ ਤੋੜ ਕੇ ਖਾਣ ਦੀ ਸੁਵਿਧਾ ਉਪਲਬਧ ਹੈ । ਪ੍ਰਤੀ ਵਿਅਕਤੀ ਕਿਰਾਇਆ ਤਿੰਨ ਹਜਾਰ ਰੁਪਏ ਹੈ ।
ਰਜਿਸਟ੍ਰੇਸ਼ਨ ਕਰਵਾਉਣ ਦੀ ਨੀਤੀ
ਰਜਿਸਟ੍ਰੇਸ਼ਨ ਕਰਵਾਉਣ ਲਈ ਇਹ ਫਾਰਮ ਭਰਿਆ ਜਾਵੇ
Booking Form
Farm Stay Booking Form
ਫਾਰਮ ਭਰਨ ਦੇ 24 ਘੰਟਿਆਂ ਦੌਰਾਨ ਰਿਹਾਇਸ਼ ਦੀ ਉਪਲਬਧਤਾ ਬਾਬਤ ਤੁਹਾਨੂੰ ਵਟਸਐਪ ਮੈਸੇਜ ਪ੍ਰਾਪਤ ਹੋਵੇਗਾ ।

ਇਸ QR Code ਰਾਹੀਂ ਰਿਹਾਇਸ਼ ਦੀ ਬਣਦੀ ਪੂਰੀ ਫੀਸ ਜਮਾਂ ਕਰਵਾਉਣ ਤੋਂ ਬਾਅਦ ਇਸਦੀ ਰਸੀਦ ਫੋਨ ਨੰਬਰ 9814072072 ਤੇ ਵਟਸਐਪ ਕਰਨ ਉਪਰੰਤ ਤੁਹਾਨੂੰ ਰਜਿਸਟ੍ਰੇਸ਼ਨ ਦੀ ਪੁਸ਼ਟੀ ਦਾ ਮੈਸੇਜ ਵਟਸਐਪ ਰਾਹੀਂ ਪ੍ਰਾਪਤ ਹੋਵੇਗਾ ।
ਰਜਿਸਟ੍ਰੇਸ਼ਨ ਕੈਂਸਲ ਕਰਵਾਉਣ ਦੀ ਨੀਤੀ
1. ਤਹਿ ਤਾਰੀਖ ਤੋਂ ਇੱਕ ਮਹੀਨਾ ਪਹਿਲਾਂ ਰਜਿਸਟ੍ਰੇਸ਼ਨ ਕੈਂਸਲ ਕਰਵਾਉਣ ਤੇ ਪੂਰੀ ਫੀਸ ਵਾਪਸ ਕੀਤੀ ਜਾਵੇਗੀ ।
2. ਤਹਿ ਤਾਰੀਖ ਤੋਂ ਪੰਦਰਾਂ ਦਿਨ ਪਹਿਲਾਂ ਤੱਕ ਰਜਿਸਟ੍ਰੇਸ਼ਨ ਕੈਂਸਲ ਕਰਵਾਉਣ ਤੇ 75 ਪ੍ਰਤੀਸ਼ਤ ਰਾਸ਼ੀ ਵਾਪਸ ਕੀਤੀ ਜਾਵੇਗੀ
3. ਤਹਿ ਤਾਰੀਖ ਤੋਂ ਹਫਤਾ ਪਹਿਲਾਂ ਤੱਕ ਰਜਿਸਟ੍ਰੇਸ਼ਨ ਕੈਂਸਲ ਕਰਵਾਉਣ ਤੇ ਅੱਧੀ ਰਾਸ਼ੀ ਵਾਪਸ ਕੀਤੀ ਜਾਵੇਗੀ ।
4. ਤਹਿ ਤਾਰੀਖ ਤੋਂ ਹਫਤਾ ਪਹਿਲਾਂ ਦਰਮਿਆਨ ਰਜਿਸਟ੍ਰੇਸ਼ਨ ਕੈਂਸਲ ਕਰਵਾਉਣ ਤੇ ਰਜਿਸਟ੍ਰੇਸ਼ਨ ਫ਼ੀਸ ਜ਼ਬਤ ਹੋਵੇਗੀ
ਐਕਟੀਵਿਟੀਸ

ਪੁਰਾਤਨ ਹਵੇਲੀ ਦੀ ਸੈਰ
ਅਜਾਦੀ ਤੋਂ ਪਹਿਲਾਂ ਸੋਹਣਗੜ ਪਿੰਡ ਦਾ ਮਾਲਕ ਠਾਕਰ ਸੋਹਣ ਸਿੰਘ ਦਾ ਪਰਿਵਾਰ ਸੀ । ਪਿੰਡ ਦੇ ਬਿਲਕੁਲ ਵਿਚਕਾਰ ਛੇ ਏਕੜ ਵਿੱਚ ਫੈਲੀ ਇਹਨਾਂ ਦੀ ਰਿਹਾਇਸ਼ ਲਈ ਇੱਕ ਕਿਲੇ ਵਰਗੀ ਹਵੇਲੀ ਸੀ। ਹੁਣ ਇਹ ਪਰਿਵਾਰ ਪੰਜਾਬ ਛੱਡ ਕਿ ਚਲਾ ਗਿਆ ਪਰ ਇਹ ਹਵੇਲੀ ਜੋ ‘ਠਾਕਰਾਂ ਦੀ ਹਵੇਲੀ’ ਨਾਮ ਨਾਲ ਮਸ਼ਹੂਰ ਹੈ ਅੱਜ ਵੀ ਪਿੰਡ ਵਿੱਚ ਮੌਜੂਦ ਹੈ। ਇਸ ਹਵੇਲੀ ਵਿੱਚ ਫੋਟੋਗ੍ਰਾਫੀ ਲਈ ਕਾਫ਼ੀ ਲੋਕ ਆਉਂਦੇ ਰਹਿੰਦੇ ਹਨ। ਫਾਰਮ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਇਸ ਹਵੇਲੀ ਨੂੰ ਦੇਖ ਸਕਦੇ ਹੋ।
ਪਾਲਤੂ ਜਾਨਵਰਾਂ ਨੂੰ ਖਾਣਾ ਖਿਲਾਉਣ ਦਾ ਲੁਤਫ
ਫਾਰਮ ਉੱਪਰ 20 ਤੋਂ ਜਿਆਦਾ ਜਾਨਵਰਾਂ ਅਤੇ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਪਾਲਤੂ ਬਣਾਇਆ ਗਿਆ ਹੈ । ਇਹਨਾਂ ਪਾਲਤੂ ਜਾਨਵਰਾਂ ਨੂੰ ਖਾਣਾ ਖੁਆਉਣ ਸਮੇਂ ਇਹ ਜੋ ਤੁਹਾਨੂੰ ਪਿਆਰ ਕਰਦੇ ਹਨ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਇਹਨਾਂ ਜਾਨਵਰਾਂ ਨਾਲ ਸਮਾਂ ਬਿਤਾਉਣ ਅਤੇ ਉਹਨਾਂ ਨੂੰ ਖਾਣਾ ਖਿਲਾਉਣ ਦਾ ਲੁਤਫ ਲਿਆ ਜਾ ਸਕਦਾ ਹੈ।


ਨੰਗੇ ਪੈਰੀਂ ਤੁਰਨ ਲਈ ਕਿਲੋਮੀਟਰ ਲੰਬਾ ਰੂਟ
ਸਰੀਰ ਨੂੰ ਚਾਹੀਦੇ ਜਰੂਰੀ ਖੁਰਾਕੀ ਤੱਤ ਸਿਰਫ਼ ਭੋਜਨ ਰਾਹੀਂ ਹੀ ਪ੍ਰਾਪਤ ਨਹੀਂ ਕੀਤੇ ਜਾਂਦੇ ਸਗੋ ਸਿਹਤਮੰਦ ਮਿੱਟੀ ਉੱਪਰ ਨੰਗੇ ਪੈਰੀਂ ਚੱਲਣ ਨਾਲ ਵੀ ਪ੍ਰਾਪਤ ਹੁੰਦੇ ਹਨ । ਫਾਰਮ ਉੱਪਰ ਅਸੀਂ ਤੁਹਾਨੂੰ ਇੱਕ ਕਿਲੋਮੀਟਰ ਲੰਬਾ ਰੂਟ ਮੁਹੱਈਆ ਕਰਵਾਉਂਦੇ ਹਾਂ ਜਿੱਥੇ ਪਿਛਲੇ ਗਿਆਰਾਂ ਸਾਲਾਂ ਤੋਂ ਕੋਈ ਨਦੀਨ ਨਾਸ਼ਕ ਜਹਿਰ ਨਹੀਂ ਛਿੜਕਿਆ ਗਿਆ।
ਖੇਤਾਂ ਦੀ ਸੈਰ
ਸੋਹਣਗੜ ਫਾਰਮਵਰਸਿਟੀ ਪੰਜਾਬ ਦੀ ਇੱਕਲੌਤੀ ਜਗ੍ਹਾ ਹੋਵੇਗੀ ਜਿਥੇ ਜੈਵ ਵਿਭਿੰਨਤਾ ਨੂੰ ਇਸ ਵੱਡੇ ਪੱਧਰ ਤੇ ਸਥਾਪਿਤ ਕੀਤਾ ਗਿਆ ਹੈ। ਰੁੱਖ, ਫਸਲਾਂ, ਜਾਨਵਰ, ਪੰਛੀਆਂ ਤੋਂ ਲੈ ਕੇ ਕੁਦਰਤ ਦੀ ਹਰ ਰਚਨਾ ਨੂੰ ਤੁਸੀਂ ਇਸ ਫਾਰਮ ਤੇ ਦੇਖ ਸਕਦੇ ਹੋ। ਫਾਰਮ ਦੀ ਜੈਵ ਵਿਭਿੰਨਤਾ ਨੂੰ ਬਾਰੀਕੀ ਨਾਲ ਦੇਖਣ ਲਈ ਤੁਹਾਨੂੰ ਘੱਟੋ-ਘੱਟ ਇੱਕ ਦਿਨ ਦਾ ਸਮਾਂ ਚਾਹੀਦਾ ਹੈ।


ਇੱਕ ਘੰਟੇ ਲਈ ਕਿਸਾਨ
ਮਿੱਟੀ, ਪੌਦਿਆਂ, ਫਸਲਾਂ ਆਦਿ ਨਾਲ ਕੰਮ ਕਰਨ ਦੇ ਤਜ਼ਰਬੇ ਤੋਂ ਬਿਨਾਂ ਖੇਤ ਦਾ ਦੌਰਾ ਅਧੂਰਾ ਹੈ। ਅਸੀਂ ਤੁਹਾਨੂੰ ਖੇਤੀ ਜੀਵਨ ਦੀ ਡੂੰਘੀ ਸਮਝ ਲਈ ਇੱਕ ਘੰਟੇ ਲਈ ਕਿਸਾਨ ਬਣਨ ਲਈ ਸੱਦਾ ਦੇਣਾ ਚਾਹੁੰਦੇ ਹਾਂ। ਸੀਜ਼ਨ ਅਤੇ ਫਸਲ 'ਤੇ ਨਿਰਭਰ ਕਰਦੇ ਹੋਏ, ਤੁਸੀਂ ਸਾਧਾਰਣ ਖੇਤੀ ਕੰਮਾਂ ਜਿਵੇਂ ਕਿ ਬਿਜਾਈ, ਟਿਲਿੰਗ, ਮਲਚਿੰਗ, ਪਾਣੀ ਦੇਣਾ, ਛਾਂਟਣਾ, ਵਾਢੀ ਆਦਿ 'ਤੇ ਆਪਣੇ ਹੱਥ ਅਜ਼ਮਾ ਸਕਦੇ ਹੋ।
ਟਰੈਕਟਰ ਦੀ ਸਵਾਰੀ
ਟਰੈਕਟਰਾਂ ਨੇ ਪੰਜਾਬ ਵਿੱਚ 1970 ਦੇ ਦਹਾਕੇ ਦੀ ਹਰੀ ਕ੍ਰਾਂਤੀ ਦੀ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਪੰਜਾਬੀ ਕਿਸਾਨਾਂ ਦੇ ਜੀਵਨ ਦਾ ਇੱਕ ਅਟੁੱਟ ਹਿੱਸਾ ਬਣ ਗਏ। ਖੇਤਾਂ ਦੀਆਂ ਸੜਕਾਂ 'ਤੇ ਟਰੈਕਟਰ 'ਤੇ ਸਵਾਰੀ ਦਾ ਆਨੰਦ ਲਓ ਅਤੇ ਨੇੜਲੇ ਪਿੰਡ ਜਾਂ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹੋ।


ਬੈਲ ਗੱਡੀ ਦੀ ਸਵਾਰੀ
ਪੰਜਾਬ ਵਿੱਚ ਬੈਲ ਗੱਡੀਆਂ ਇੱਕ ਲੁਪਤ ਹੋਣ ਵਾਲੀ ਪ੍ਰਜਾਤੀ ਹੈ। ਖੇਤਾਂ ਜਾਂ ਪਿੰਡਾਂ ਦੀਆਂ ਗਲੀਆਂ ਰਾਹੀਂ ਇਸ ਦੁਰਲੱਭ ਰਾਈਡ ਦਾ ਅਨੰਦ ਲਓ ਅਤੇ ਪੇਂਡੂ ਜੀਵਨ ਨੂੰ ਹੌਲੀ ਗਤੀ ਵਿੱਚ ਦੇਖੋ। ਜੇ ਤੁਸੀਂ ਖੁਸ਼ਕਿਸਮਤ ਹੋ, ਤਾਂ ਬੈਲਗੱਡੀ ਦਾ ਡਰਾਈਵਰ ਤੁਹਾਨੂੰ ਤਾਜ਼ੇ ਦੁੱਧ ਦੇ ਕੱਪ ਲਈ ਆਪਣੇ ਘਰ ਬੁਲਾ ਸਕਦਾ ਹੈ।
ਟਿਊਬਵੈੱਲ ਪੂਲ ਵਿੱਚ ਨਹਾਉਣਾਂ
ਟਿਊਬਵੈੱਲ ਪੰਜਾਬ ਵਿੱਚ ਇੱਕ ਖੇਤ ਦਾ ਇੱਕ ਜ਼ਰੂਰੀ ਹਿੱਸਾ ਹਨ ਅਤੇ ਬਹੁਤ ਸਾਰੇ ਪ੍ਰਸਿੱਧ ਪੰਜਾਬੀ ਗੀਤਾਂ ਦਾ ਵਿਸ਼ਾ ਹਨ। ਇੱਕ ਸੁੰਦਰ ਟਿਊਬਵੈੱਲ ਪੂਲ ਵਿੱਚ ਡੁਬਕੀ ਲਗਾਉਣਾ ਗਰਮੀਆਂ ਦੇ ਗਰਮ ਦਿਨ ਜਾਂ ਸਰਦੀਆਂ ਦੀ ਧੁੱਪ ਵਾਲੀ ਦੁਪਹਿਰ ਨੂੰ ਠੰਡਾ ਕਰਨ ਦਾ ਇੱਕ ਵਧੀਆ ਦੇਸੀ ਤਰੀਕਾ ਹੈ।


ਗੁਰਦੁਆਰਾ ਸਾਹਿਬ ਦੇ ਦਰਸ਼ਨ
ਪਿੰਡ ਦੇ ਗੁਰਦੁਆਰੇ ਦਾ ਦੌਰਾ ਕਰਨਾ ਤੁਹਾਨੂੰ ਸਿੱਖਾਂ ਦੇ ਧਾਰਮਿਕ ਰੀਤੀ ਰਿਵਾਜਾਂ ਦੀ ਪਾਲਣਾ ਕਰਨ ਦਾ ਸਭ ਤੋਂ ਵਧੀਆ ਮੌਕਾ ਪ੍ਰਦਾਨ ਕਰਦਾ ਹੈ । ਦਿਨ ਦੀ ਸ਼ੁਰੂਆਤ ਸਮੇਂ ਸਿੱਖ ਭਾਈਚਾਰਾ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਾ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਬੈਠਣਾ, ਕੀਰਤਨ (ਪਵਿੱਤਰ ਭਜਨ) ਸੁਣਨਾ ਅਤੇ ਸਥਾਨਕ ਲੋਕਾਂ ਨੂੰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਕਰਨ ਲਈ ਆਉਣਾ ਵੇਖਣਾ ਇੱਕ ਅਸਲ ਆਨੰਦ ਪ੍ਰਦਾਨ ਕਰਦਾ ਹੈ।
ਪਿੰਡ ਦਾ ਦੌਰਾ
ਸੋਹਣਗੜ ਪੰਜਾਬ ਦਾ ਅਜਿਹਾ ਪਿੰਡ ਹੈ ਜਿੱਥੇ ਤੁਸੀਂ ਪੰਜਾਬ ਅਤੇ ਰਾਜਸਥਾਨ ਦੇ ਸਭਿਆਚਾਰ ਨੂੰ ਇੱਕਸਾਥ ਦੇਖ ਸਕਦੇ ਹੋ । ਇਹਨਾਂ ਦੋਹਾਂ ਬਰਾਦਰੀਆਂ ਦੀ ਕਮਾਲ ਦੀ ਭਾਈਚਾਰਕ ਸਾਂਝ ਹੈ। ਪੇਂਡੂ ਜੀਵਨ ਦੀ ਪੜਚੋਲ ਕਰਨ ਲਈ ਪਿੰਡ ਦਾ ਦੌਰਾ ਕਰੋ। ਇਹਨਾਂ ਸਥਾਨਕ ਲੋਕਾਂ ਨਾਲ ਗੱਲਾਬਾਤਾਂ ਕਰੋ । ਗੁੜ ਬਣਾਉਣ ਵਾਲੇ ਘੁਲਾਹੜੇ ਤੇ ਰੁੱਕੋ (ਸਿਰਫ ਸਰਦੀਆਂ ਵਿੱਚ) ਅਤੇ ਦੇਖੋ ਕਿਵੇਂ ਗੰਨੇ ਦੇ ਜੂਸ ਤੋਂ ਗੁੜ ਬਣਦਾ ਹੈ।


100 ਸਾਲ ਪੁਰਾਣੇ ਮੰਦਿਰ ਦੇ ਦਰਸ਼ਨ
ਸੋਹਣਗੜ ਪਿੰਡ ਦੇ ਵੱਡੇ ਮਾਲਕਾਂ( ਠਾਕਰਾਂ ) ਵੱਲੋਂ 100 ਸਾਲ ਪਹਿਲਾਂ ਪਿੰਡ ਵਿੱਚ ਸ਼੍ਰੀ ਕ੍ਰਿਸ਼ਨ ਮੰਦਿਰ ਦੀ ਸਥਾਪਨਾ ਕੀਤੀ ਗਈ ਸੀ। ਪਿੰਡ ਦਾ ਰਾਜਸਥਾਨੀ ਭਾਈਚਾਰਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਇਸ ਮੰਦਿਰ ਵਿੱਚ ਪੂਜਾ ਪਾਠ ਲਈ ਪਹੁੰਚਦਾ ਹੈ। ਇਸ ਪੁਰਾਤਨ ਮੰਦਿਰ ਦੇ ਦਰਸ਼ਨ ਕਰ ਸਕਦੇ ਹੋ।
ਫਾਰਮ 'ਤੇ ਯੋਗਾ
ਯੋਗ ਅਤੇ ਖੇਤੀ ਦੋਵੇਂ ਕੁਦਰਤ ਨਾਲ ਡੂੰਘੇ ਜੁੜੇ ਹੋਏ ਹਨ। ਜੇਕਰ ਤੁਸੀਂ ਯੋਗਾ ਦਾ ਅਭਿਆਸ ਕਰਦੇ ਹੋ, ਤਾਂ ਸਾਡਾ ਫਾਰਮ ਇੱਕ ਇਮਰਸਿਵ ਯੋਗਾ ਸੈਸ਼ਨ ਲਈ ਇੱਕ ਸੰਪੂਰਨ ਪਿਛੋਕੜ ਪ੍ਰਦਾਨ ਕਰੇਗਾ। ਸਿਖਿਆਰਥੀਆਂ ਲਈ, ਇੱਕ ਮੁੱਢਲੀ ਯੋਗਾ ਕਲਾਸ ਲਈ ਇੱਕ ਅਧਿਆਪਕ (ਪਹਿਲਾਂ ਬੇਨਤੀ 'ਤੇ) ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
